*ਵਰਲਡ ਕੈਂਸਰ ਕੇਅਰ ਵੱਲੋਂ ਆਖਰੀ ਸਟੇਜ ਦੇ ਕੈਂਸਰ ਮਰੀਜ਼ਾਂ ਦੀ ਸੰਭਾਲ ਲਈ ਮੈਡੀਕਲ ਆਸ਼ਰਮ ਬਨਾਉਣ ਦਾ ਐਲਾਨ 
ਜਲੰਧਰ, 6 ਨਵੰਬਰ ()- ਵਿਸ਼ਵ ਭਰ 'ਚ ਕੈਂਸਰ ਦੀ ਬਿਮਾਰੀ ਪ੍ਰਤੀ ਆਮ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਜੰਗੀ ਪੱਧਰ 'ਤੇ ਮਹਿੰਮ ਚਲਾਉਣ ਵਾਲੀ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਇੱਕ ਨਿਵੇਕਲੀ ਪਹਿਲ ਕਦਮੀ ਕਰਦਿਆਂ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਅਤੇ ਉੱਘੇ ਸਮਾਜ ਸੇਵੀ ਆਗੂ ਸੁਰਿੰਦਰ ਸਿੰਘ ਨਿੱਝਰ ਨੂੰ ਅੱਜ ਇੱਥੇ ਬਾਠ ਕੈਸਲ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ 'ਹਿਊਮੈਨਟੇਰੀਅਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਡਿਪਟੀ ਬ੍ਰਿਟਿਸ਼ ਹਾਈ ਕਮਿਸ਼ਨਰ ਡੇਵਿਡ ਲੇਲੀਅਟ ਵੱਲੋਂ ਮੰਨੀਆਂ-ਪਰਵੰਨੀਆਂ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤੇ।
ਸੰਸਥਾ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਨਾਂ ਸਖ਼ਸ਼ੀਅਤਾਂ ਨੂੰ ਇਹ ਸਨਮਾਨ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨ ਦੇ ਇਵਜ਼ ਵਿੱਚ ਦਿੱਤਾ ਗਿਆ ਹੈ ਤੇ ਵਰਲਡ ਕੈਂਸਰ ਕੇਅਰ ਵੱਲੋਂ ਹਰ ਵਰ•ੇ ਅਜਿਹਾ ਸਨਮਾਨ ਚੁਨਿੰਦਾ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਦਿੱਤਾ ਜਾਵੇਗਾ। 
ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਕੈਂਸਰ ਦੀ ਬਿਮਾਰੀ ਨੂੰ ਪਹਿਲੀ ਸਟੇਜ 'ਤੇ ਫੜ ਕੇ ਸਬੰਧਤ ਮਰੀਜ਼ ਨੂੰ ਇਲਾਜ ਨਾਲ ਬਚਾ ਰਹੀਆਂ ਹਨ ਅਤੇ ਹੁਣ ਵਰਲਡ ਕੈਂਸਰ ਕੇਅਰ ਨੇ ਨਿਰਣਾ ਲਿਆ ਹੈ ਕਿ ਪੰਜਾਬ ਵਿੱਚ ਇਸ ਬਿਮਾਰੀ ਦਾ ਪਹਿਲੇ ਪੜਾਅ ਵਿੱਚ ਪਤਾ ਲਗਾ ਕੇ ਮਰੀਜ਼ਾਂ ਦੀ ਜਾਨ ਬਚਾ ਜਾਵੇਗੀ। ਉਨਾਂ ਕਿਹਾ ਕਿ ਸੰਸਥਾ ਵੱਲੋਂ ਕੈਂਸਰ ਨਾਲ ਪੀੜਤ ਮਰੀਜ਼ਾਂ ਦੀ ਸ਼ਨਾਖਤ ਕਰਕੇ ਉਨਾਂ ਦੇ ਇਲਾਜ ਦਾ ਪ੍ਰਬੰਧ ਵੱਖ ਵੱਖ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਕਰਵਾਇਆ ਜਾ ਰਿਹਾ ਹੈ। 
ਆਪਣੇ ਸੰਬੋਧਨ ਵਿੱਚ ਸ੍ਰੀ ਧਾਲੀਵਲ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੋਰਾਨ ਵਰਲਡ ਕੈਂਸਰ ਕੇਅਰ ਵੱਲੋਂ ਪੰਜਾਬ ਦੇ 7400 ਪਿੰਡਾਂ 'ਚ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਚੁੱਕੀ ਹੈ ਤੇ ਅਪਰੈਲ 2018 ਤੱਕ ਪੰਜਾਬ ਦੇ 2500 ਹੋਰ ਕੈਂਪ ਲਗਾ ਦੇ ਲੋਕਾਂ ਦਾ ਮੁਫ਼ਤ ਚੈਕਅੱਪ ਕੀਤਾ ਜਾਵੇਗਾ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ। ਉਨਾਂ ਕਿਹਾ ਕਿ ਵਰਲਡ ਕੈਂਸਰ ਕੇਅਰ ਵੱਲੋਂ ਆਖਰੀ ਸਟੇਜ ਦੇ ਕੈਂਸਰ ਮਰੀਜ਼ਾਂ ਦੀ ਸੰਭਾਲ ਲਈ ਮੈਡੀਕਲ ਆਸ਼ਰਮ ਵੀ ਜਲਦੀ ਹੀ ਬਣਾਇਆ ਜਾਵੇਗਾ।
ਉਨਾਂ ਨੇ ਸਮੂਹ ਪਰਵਾਸੀ ਪੰਜਾਬੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਕੈਂਸਰ ਮਰੀਜ਼ਾਂ ਦੀ ਸੰਭਾਲ ਲਈ ਖੁੱਲ• ਦਿਲੀ ਨਾਲ ਅੱਗੇ ਆਉਣ ਅਤੇ ਸਮਾਜ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਆਪੋ ਆਪਣੇ ਪਿੰਡਾਂ ਨੂੰ ਅਡਾਪਟ ਕਰਨ ਤੇ ਉੱਥੇ ਮੈਡੀਕਲ ਕੈਂਪਾਂ ਦਾ ਆਯੋਜਨ ਕਰਵਾਉਣ ਤਾਂ ਜੋ ਪਿੰਡਾਂ ਵਿੱਚ ਵਸੇ ਹਰ ਗਰੀਬ ਦਾ ਮੁਫ਼ਤ ਮੈਡੀਕਲ ਚੈਕਅੱਪ ਕਰਕੇ ਉਸ ਦੀਆਂ ਬਿਮਾਰੀਆਂ ਦੇ ਇਲਾਜ ਨੂੰ ਸੰਭਵ ਬਣਾਇਆ ਜਾ ਸਕੇ। 
ਸਮਾਗਮ ਦੌਰਾਨ ਲੰਡਨ ਰਹਿੰਦੇ ਉੱਘੇ ਭਾਰਤੀ ਵਪਾਰੀ ਸੁਖਬੀਰ ਸਿੰਘ ਸੰਧਰ ਨੂੰ 'ਯੂਥ ਆÂਕੌਨ ਅਵਾਰਡ', ਗੁਰੂ ਨਾਨਕ ਚੈਰੀਟਬਲ ਹਸਪਤਾਲ ਦੇ ਗੁਰਮੇਲ ਸਿੰਘ ਢਿੱਲੋਂ, ਗੁਰਦੇਵ ਕੌਰ ਲੈਸਟਰ ਅਤੇ ਅਮਰਜੀਤ ਸਿੰਘ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਸਿੱਧ ਫ਼ਿਲਮ ਕਲਾਕਾਰ ਤੇ ਗਾਇਕ ਹਰਭਜਨ ਮਾਨ, ਗਾਇਕ ਕੇ.ਐਸ.ਮੱਖਣ ਗਾਇਕ ਕਮਲ ਖ਼ਾਨ ਨੇ ਸੱਭਿਆਚਾਰਕ ਪ੍ਰੋਗਰਮ ਪੇਸ਼ ਕਰਕੇ ਦਰਸ਼ਕਾਂ ਨੂੰ ਸਮਾਜ ਸੇਵਾ ਨਾਲ ਜੁੜਣ ਦਾ ਸੱਦਾ ਵੀ ਦਿੱਤਾ।
ਫ਼ੋਟੋ ਕੈਪਸ਼ਨ: ਡਿਪਟੀ ਬ੍ਰਿਟਿਸ਼ ਹਾਈ ਕਮਿਸ਼ਨਰ ਡੇਵਿਡ ਲੇਲੀਅਟ ਤੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਸੇਵਾ ਸਿੰਘ ਤੇ ਉੱਘੇ ਸਮਾਜ ਸੇਵੀ ਸੁਰਿੰਦਰ ਸਿੰਘ ਨਿੱਝਰ ਨੂੰ 'ਹਿਊਮੈਨਟਰੀਅਨ ਐਵਾਰਡ' ਨਾਲ ਸਨਮਾਨਿਤ ਕਰਦੇ ਹੋਏ।