ਅੱਜ ਜਿਲਾ ਫਿਰੋਜਪੁਰ ਦੇ ਪਿੰਡ ਅਕੂ ਮਸਤੇਕੇ ਵਿੱਚ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਜੀ ਵੱਲੋਂ ਕੈਂਸਰ ਜਾਂਚ ਕੈਂਪ। ਦੇ ਸਹਿਯੋਗ ਨਾਲ ਦੋ ਦਿਨਾਂ ਕੇੈਂਸਰ ਦੀ ਜਾਂਚ ਅਤੇ ਜਾਣਕਾਰੀ  ਲਈ ਵਿਸਾਲ ਮੈਡੀਕਲ  ਕੈਂਪ ਲਗਾਇਆ ਗਿਆ| ਇਸ ਕੈਂਪ ਦੌਰਾਨ 1200 ਦੇ ਕਰੀਬ ਮਰੀਜਾਂ ਦਾ ਚੈੱਕ-ਅੱਪ ਕੀਤਾ ਗਿਆ ਅਤੇ ਲਗਭਗ 130 ਦੇ ਕਰੀਬ ਮਰੀਜਾਂ ਦੇ ਟੈਸਟ ਵੀ ਕੀਤੇ ਗਏ| 
 
ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਜੀ ਵੱਲੋਂ ਕੈਂਸਰ ਜਾਂਚ ਕੈਂਪ। ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਕੈਂਸਰ ਦੇ ਮਹਿੰਗੇ ਟੈਸਟ ਬਿਲਕੁਲ ਫਰੀ ਕਰ ਰਹੀ ਹੈੇ|ਜਿਸ ਵਿੱਚ ਛਾਤੀ ਦੇ ਕੈਂਸਰ ਲਈ Mammography ਬੱਚੇਦਾਨੀ ਦੇ ਮੂੰਹ ਦੇ ਕੈਂਸਰ (ਪੈਪ ਸਮੀਅਰ ਟੈਸਟ),ਗਦੂਦਾਂ ਦੇ ਕੈਂਸਰ ਲਈ (ਪੀ.ਐੱਸ.ਏ ਟੈਸਟ),ਮੂੰਹ ਅਤੇ ਗਲੇ ਦੇ ਕੈਂਸਰ ਦੀ ਜਾਂਚ ਲਈ ਓਰਲ ਸਕਰੀਨਿੰਗ  ਅਤੇ ਬਲੱਡ ਕੈਂਸਰ ਦੇ ਟੈਸਟ ਕੀਤੇ  ਜਾਂਦੇ ਹਨ| ਇਸ ਤੋਂ ਇਲਾਵਾ ਹਰ ਇੱਕ ਮਰੀਜ ਦਾ ਬਲੱਡ ਪਰੈਸਰ , ਬਲੱਡ ਸ਼ੂਗਰ ਅਤੇ ਜਰਨਲ ਬਿਮਾਰੀਆਂ ਸੰਬੰਧੀ ਵਿਟਾਮਿਨਾਂ ਦੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ| ਇਹ ਸੰਸਥਾਂ ਇੰਗਲੈਂਡ ਵਾਸੀ ਸ. ਕੁਲਵੰਤ ਸਿੰਘ ਧਾਲੀਵਾਲ ਗਲੌਬਲ ਅਬੈਂਸਡਰ ਵਰਲਡ ਕੈਂਸਰ ਕੇਅਰ ਵਲੌ ਚਲਾਈ ਜਾ ਰਹੀ ਹੈ|
 
ਉਹਨਾ ਅੱਗੇ ਦੱਸਿਆ ਕਿ ਇਹਨਾਂ ਟੈਸਟਾਂ ਤੋਂ ਇਲਾਵਾ ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਲੱਛਣਾਂ, ਇਲਾਜ ਅਤੇ ਰੋਕਥਾਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੱਸਾਂ ਵਿੱਚ ਬਣੇ ਛੋਟੇ ਸਿਨੇਮਾ ਤੇ ਕੈਂਸਰ ਜਾਗਰੂਕਤਾ ਫਿਲਮ ਦਿਖਾਈ ਜਾਂਦੀ ਹੈ  ਅਤੇ ਇਸਤਿਹਾਰ ਵੀ ਵੰਡੇ ਜਾਂਦੇ ਹਨ ਤਾਂ ਜੋ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਲੱਛਣਾਂ ਨੂੰ ਸ਼ੁਰੂ ਵਿੱਚ ਹੀ ਫੜ ਕੇ ਆਪਣਾ ਇਲਾਜ ਕਰਵਾ ਸਕਣ ਅਤੇ ਇਸ ਨਾ-ਮੁਰਾਦ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ|